Punjabi Status Quotes on “Shaayari”,”ਸ਼ਾਇਰੀ” Top 5 Status
ਗੱਲ ਗੱਲ ਤੇ ਤੂੰ ਲੱਭਦਾ ਗਲਤੀ ਮੇਰੀ।
ਇਹ ਤਾਂ ਦਸ ਮੈ ਕੁਝ ਨੀ ਲੱਗਦੀ ਤੇਰੀ।
ਕਮਜ਼ੋਰੀ ਸਾਡੀ ਲੱਭ ਗੀ ਤੈਨੂੰ।
ਮਰਜ਼ੀ ਤਾਂਹੀ ਤਾਂ ਚੱਲਦੀ ਆ ਤੇਰੀ।
ਵਾਕਿਫ਼ ਆ ਤੂ ਮੇਰੀ ਹਾਲਤ ਤੋਂ ਬਾਖੁਬੀ ।
ਫਿਰ ਵੀ ਗੱਲ ਉਥੇ ਹੀ ਕਿਉਂ ਮੁੱਕਦੀ ਤੇਰੀ।
ਤੇਰੇ ਬਿਨਾਂ ਸੋਚਿਆਂ ਨੀ ਕਦੇ ਕਿਸੇ ਹੋਰ ਵਾਰੇ।
ਮੱਤ ਕਿਉਂ ਮਾਰੀ ਹੋਈ ਆ ਤੇਰੀ।
ਜਦੋਂ ਜੀਅ ਕਰੇ ਤੁਰ ਜਾਨਾਂ ਮੁਕਾ ਕੇ।
ਚੰਗੀ ਗੱਲ ਤਾਂ ਨੀ ਇਹ ਤੇਰੀ।
ਮੁੰਦਰੀਆਂ ਵਿੱਚ ਨਗ਼ ਨਹੀਂ ਪਾਉਂਦੇ
ਅਸੀਂ ਆਪਣੇ ਵਾਸਤੇ ਨਹੀਂ ਜਿਉਂਦੇ
ਸਾਡੇ ਟਾਕੀਆਂ ਲੱਗੇ ਲੀੜੇ ਨੇ
ਅਸੀਂ ਕਿਸੇ ਦੇ ਚਿੱਤ ਨੂੰ ਨਹੀਂ ਭਾਉਂਦੇ
ਸਾਡੇ ਪੈਰਾਂ ਦੇ ਥੱਲੇ ਰੋੜ ਕੁੜੇ
ਥਾਰਾਂ ਤੇ ਗੇੜੀਆਂ ਨਹੀਂ ਲਾਉਂਦੇ
ਸਾਡਾ ਲਿਮਟਾਂ ਤੇ ਘਰ ਬਾਰ ਚੱਲੇ
ਅਸੀਂ ਖੁੱਲ੍ਹਾ ਪੈਸਾ ਨਹੀਂ ‘ਡਾਉਂਦੇ
ਸਾਡੇ ਸੁਪਨਿਆਂ ਵਿੱਚ ਵੀ ਫਿਕਰਾਂ ਨੇ
ਅਸੀਂ ਚੈਨ ਦੀਆਂ ਨੀਂਦਾਂ ਨਹੀਂ ਸੌਂਦੇ
ਸਾਡੇ ਚਾਵਾਂ ਨੂੰ ਜੰਗਾਲ਼ ਪਿਆ
ਪਰ ਕਦੇ ਹੌਂਸਲਾ ਨਹੀਂ ਢਾਹੁੰਦੇ
ਖੇਤਾਂ ਵਿੱਚ ਹੀਰਾਂ ਗਾਉਣ ਵਾਲੇ
ਅਸੀਂ ਲੱਚਰ-ਲੁੱਚਰ ਨਹੀਂ ਗਾਉਂਦੇ
ਵੱਟ ਦਾ ਸਰਾਣ੍ਹਾ ਲਾ ਕੇ ਸੌਣ ਵਾਲੇ
ਅਸੀਂ ਮਖਮਲੀ ਸੇਜਾਂ ਨਹੀਂ ਚਾਹੁੰਦੇ
ਅਸੀਂ ਮਿਹਨਤਾਂ ਦੇ ਹਾਣੀ ਹਾਂ
ਅਸੀਂ ਤੰਦ ਸ਼ੌਕ ਦੇ ਨਹੀਂ ਪਾਉਂਦੇ
ਕਹਿਣੀ ਕਰਨੀ ‘ਚ ਫਰਕ ਨਹੀਂ
ਅਸੀਂ ਕਿਲ੍ਹੇ ਖਿਆਲੀ ਨਹੀਂ ਢਾਉਂਦੇ
‘ਨਿਮਰ’ ਗੁਰੂ ਦੇ ਪੈਰੋਕਾਰ ਹਾਂ
ਹਰ ਥਾਂ ਤੇ ਸੀਸ ਨਹੀਂ ਝੁਕਾਉਂਦੇ ।
ਕਿਹੜਾ ਦੁੱਖ ਜੋ ਮੇਰੇ ਹਿੱਸੇ ਆਇਆ ਨੀ
ਪਰ ਇਹ ਸਮਝੋ ਮੇਰੇ ਕੋਲ ਕੁਝ ਬਕਾਇਆ ਨੀ
ਡਿੱਗਣ ਦੀ ਮੇਰੀ ਆਦਤ ਹੋ ਗਈ, ਪਰ ਚੱਲਣਾ ਵੀ ਮੈਂ ਭੁੱਲੀ ਨੀ
ਸ਼ਾਇਦ ਹੀ ਕੋਈ ਸਖ਼ਸ ਹੋਣਾ ਜਿਹਨੇ ਮੈਨੂੰ ਕਦੇ ਅਜਮਾਇਆ ਨੀ
ਜਖ਼ਮ ਦਿਖਾ ਕੇ ਨਾ ਮੰਗੀ ਮੱਲਮ ਨਾ ਮੰਗੀ ਮੈਂ ਹਮਦਰਦੀ
ਮੇਰਾ ਦਿਲ ਭਾਵੇਂ ਲੱਖ ਦੁੱਖੇ ਪਰ ਮੈਂ ਕਿਸੇ ਦਾ ਦਿਲ ਦੁਖਾਇਆ ਨੀ
ਜਿੱਤ ਹਾਰ ਦੇ ਅਰਥ ਨੇ ਮੁੱਕੇ ਮੈਨੂੰ ਦੋਨੋਂ ਲੱਗਣ ਬਰਾਬਰ ਦੇ
ਜ਼ਿੰਦਗੀ ਦਾ ਪੰਧ ਬੜਾ ਏ ਔਖਾ ਇਹਦਾ ਕਹਿ ਮੈਂ ਕਿਸੇ ਨੂੰ ਡਰਾਇਆ ਨੀ
ਹਰ ਰਿਸ਼ਤਾ ਮੈਥੋਂ ਸਾਂਭਿਆ ਨੀ ਜਾਂਦਾ, ਮੈਂ ਕਦੇ ਕਦਾਈਂ ਤਾਂ ਥੱਕਦੀ ਹਾਂ
ਪਰ ਚੱਲਦੀ ਦੁਨੀਆਂਦਾਰੀ ਵਾਂਗਰ ਮੈਂ ਧੋਖੇਬਾਜ਼ ਕਦੇ ਕਿਸੇ ਤੋਂ ਅਖਵਾਇਆ ਨੀ।
ਬੰਦਾ ਚਾਰ ਪੌੜੀਆਂ ਚੜ ਕਹਿੰਦੈ ਮੇਰੇ ਹਾਣਦਾ ਕੌਣ ਐ
ਘਰੋਂ ਬਾਹਰ ਤਾਂ ਨਿਕਲ , ਓਏ ਤੈਨੂੰ ਜਾਣਦਾ ਕੌਣ ਐ
ਲੱਖ ਦੇ ਲਈਏ ਧਰਨੇ ਕਿਸੇ ਦੇ ਕੰਨੀ ਜੂੰ ਨਹੀਂ ਸਰਕਦੀ
ਇੱਕ ਵਾਰ ਲੈ ਲੀੲਾਂ ਵੋਟਾਂ ਮੁੜਕੇ ਸਿਆਣਦਾ ਕੌਣ ਐ
ਵੱਟ ਦਾ ਲਾ ਕੇ ਸਰ੍ਹਾਣਾ , ਚਾਦਰ ਫ਼ਿਕਰਾਂ ਦੀ ਤਾਣ ਲੈਂਦਾ
ਓਏ ਅੱਜ ਦੇ ਜਮਾਨੇ ਵਿੱਚ ਦਰਦੀ ਕਿਰਸਾਨ ਦਾ ਕੌਣ ਐ
ਕੋਈ ਲਾਲਚ-ਕੋਈ ਮਜਬੂਰੀ ਵੱਸ ਬੱਸ ਕੱਢੀ ਜਾ ਰਿਹੈ
ਸੱਜਣਾ ਏਥੇ ਚਾਂਈ-ਚਾਂਈ ਜਿੰਦਗੀ ਨੂੰ ਮਾਣਦਾ ਕੌਣ ਐ
ਉਹ ਅਣਘੜਤ ਪੱਥਰਾਂ ‘ਚੋ ਪੂਜਣ ਲਈ ਰੱਬ ਲੱਭ ਲੈਂਦੇ
ਜੌਹਰੀ ਤੋਂ ਬਿਨਾ ਏਥੇ ਕੋਲ੍ਹੇ ‘ਚੋਂ ਹੀਰਾ ਪਛਾਣਦਾ ਕੌਣ ਐ
ਊਧਮ ਸਿੰਘ ਜਿਹਾ ਸੰਕਲਪ ਦੋ ਦਹਾਕਿਆਂ ਚ ਜਾ ਕੇ ਬਣਦੈ
ਅੱਜ ਹੋਇਆ ਕੱਲ ਭੁੱਲ ਗਿਆ ਹੁਣ ਐਨੀ ਠਾਣਦਾ ਕੌਣ ਐ
ਇਹਨਾਂ ਕੌਡੀ ਮੁੱਲ ਪਾਇਆ ਏ ਸ਼ਹੀਦਾਂ ਦੀ ਸ਼ਹਾਦਤ ਦਾ
ਕੀ ਪੈਂਦੈ ਫਰਕ ਮਗਰੋਂ ਮਰਿਆਂ ਦੀ ਮਿੱਟੀ ਛਾਣਦਾ ਕੌਣ ਐ
ਖੁੱਡਾਂ ਵਿੱਚ ਲੁਕ ਜਾਂਦੇ ਨੇ ਹੁਣ ਲਲਕਾਰ ਕੇ ਦੁਸ਼ਮਣ ਨੂੰ
ਵਾਂਗਰ ਹਰੀ ਸਿੰਘ ਨਲੂਏ ਦੇ ਹੁਣ ਸੀਨਾ ਤਾਣਦਾ ਕੌਣ ਐ
ਸੱਜਣਾ ਖੁਦ ਤੇ ਰੱਖ ਯਕੀਨ , ਕਿਸੇ ਦੇ ਆਸਰੇ ਨਾਲੋਂ
‘ਨਿਮਰ ਸਿਹਾਂ’ ਪੱਕਾ ਏਥੇ ਆਪਣੀ ਜ਼ੁਬਾਨ ਦਾ ਕੌਣ ਐ |
ਨਾਰੀਅਲ ਵਿੱਚ ਕਿੰਨਾਂ ਪਾਣੀ ਹੁੰਦਾ
ਫਿਰ ਵੀ ਉਹ ਪਿੱਲਾ ਨਈਂ,,,
ਗੰਨੇ ਵਿੱਚ ਕਿੰਨਾ ਰਸ ਸਮੋਇਆ
ਫਿਰ ਵੀ ਉਹ ਗਿੱਲਾ ਨਈਂ,,
ਸੰਤਰਾ ਕਿਵੇਂ ਸਾਂਭੀ ਬੈਠਾ
ਬਾਰਾਂ ਭਾਈਆਂ ਦੀ ਸੌਗਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,,