Punjabi Status Quotes on “Shaayari”, “ਸ਼ਾਇਰੀ ” Top 5 Status for Whatsapp, Facebook, Instagram users in Punjabi Language. Part 5

Punjabi Status Quotes on “Shaayari”,”ਸ਼ਾਇਰੀ” Top 5 Status

ਕਿਸ ਤਰ੍ਹਾਂ ਦਾ ਸੀ ਉਹ ਚਿਹਰਾ😊

ਜਿਸਨੇ ਇਹ ਸਿਲਾ ਦਿੱਤਾ😞

ਦੋ ਲਫਜ਼ ਲਿਖਣ ਦਾ ਸਲੀਕਾ ਸੀ ਉਸਦੇ ਪਿਆਰ ਨੇ ਮੈਨੂੰ ਸ਼ਾਇਰ ਬਣਾ ਦਿੱਤਾ।✍️🖤

 

 

 

ਮੈਂ ਤੀਲੇ ਚਾਰ ਟਿਕਾਏ ਮਰਕੇ..

ਝੱਖੜ ਆਣ ਖਿਲਾਰ ਗਿਆ..

ਨੀ ਤੂੰ ਤਾਂ ਘੱਟ ਨਾ ਕੀਤੀ ਨੀ ਅੜੀਏ..

ਸਾਡਾ ਹੀ ਦਿਲ ਸਹਾਰ ਗਿਆ..

ਮੈਂ ਬੁਰੇ ਵਕਤ ਨੂੰ ਆਖਾਂ ਚੰਗਾ..

ਜਿਹੜਾ ਖੋਟੇ ਖਰੇ ਨਿਤਾਰ ਗਿਆ..

ਪਿਆਰ ਸ਼ਬਦ ਉਂਜ ਸੋਹਣਾ ਏ..

ਹੋ ਮੇਰੇ ਲਈ ਬੇਕਾਰ ਗਿਆ..

 

 

 

 

 

ਬਹੁਤ ਕੁਝ ਮਿਲਦਾ,ਜਿੰਦਗੀ ਚਂ

  ਕਿਉ ਭੁੱਲ ਜਾਂਦੇ ਆ

  ਕੁਝ ਚੀਜ਼ਾਂ ਦੇ ਮਾਲਕ ਨੀ ਹੁੰਦੇ,

  ਸਪਨੇ ਵੇਖੇ ਬਹੁਤ ਵੱਡੇ ਹੀ ਹੁੰਦੇ ਆ ,

  ਨਵੇਂ ਸੱਜਣ ਬਣਾਉਣ ਲਈ,

  ਕਈ ਆਪਣੇ ਛੱਡੇ ਹੁੰਦੇ ਆ ,

  ਬਣ ਜਾਦੇ,ਜਿਹੜੇ,ਅਚਾਨਕ ਹੀ ਹੁੰਦੇ

  ਕਿਉ,ਭੁੱਲ ਜਾਦੇ ਆ

  ਕੁਝ ਚੀਜ਼ਾ ਦੇ ਮਾਲਕ ਨੀ ਹੁੰਦੇ,

  ਕਈਆ ਦਾ ਕੰਮ ਹੁੰਦਾ,ਭੇਤ ਪਾਉਣਾ

  ਹੱਸਦਿਆ ਨੂੰ ਵੇਖ,ਹੁੰਦਾ ਰੁਵਾਉਣਾ

  ਖੁਸ਼ ਵੇਖ ਲੈਦੇ,ਲੋਦੇ ਕਾਲੰਕ ਹੀ ਹੁੰਦੇ

 ,ਕਿਉ ਭੁੱਲ ਜਾਦੇ ਆ

  ਕੁਝ ਚੀਜ਼ਾ ਦੇ ਮਾਲਕ ਨੀ ਹੁੰਦੇ –

 

 

 

ਦੱਸ ਕਾਹਦਾ ਗਿਲ੍ਹਾ ਮੱਥੇ ਵਾਲੇ ਲੇਖ ਤੇ„

ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ„

ਭਾਵੇਂ ਅਸੀਂ Dubaiਗੱਡੀਆਂ ਚਲਾੳੁਂਨੇ ਆ„

ਪਰ ਰੋਟੀ ਹੱਕ ਦੀ ਕਮਾੳੁਂਨੇ ਆ,

ਕਰਦੇ ਹਾਂ ਤਪ ਤਪੇ ਇੰਜਣ ਦੇ ਸੇਕ ਤੇ„

ਡਰਾਈਵਰਾਂ ਦੀ ਜ਼ਿੰਦਗੀ ਸਟੇਅਰਿੰਗ ਬਰੇਕ ਤੇ..

 

 

 

 

ਦੁਨੀਆ ਇੱਕ ਸਰਾਂ ਧਾਮੀ, ਕੋਈ ਤੁਰ ਜਾਂਦਾ ਕੋਈ ਆ ਜਾਂਦਾ,

ਕੋਈ ਫੁੱਲਾਂ ਨਾਲ ਵੀ ਹੱਸਦਾ ਨਈਂ, ਤੇ ਕੋਈ ਕੰਡਿਆਂ ਨਾਲ ਨਿਭਾ ਜਾਂਦਾ,

ਓਹ ਮੌਤ ਸਾਰੀਆਂ ਮੌਤਾਂ  ਤੋਂ ਮਾੜੀ, ਗਲ ਲਾਇਆ ਸੱਜਣ ਜਦ ਪਿੱਠ ਤੇ ਖ਼ੰਜਰ ਚਲਾ ਜਾਂਦਾ,

ਜੇਨੂੰ ਖੁੱਦ ਰੋ ਕੇ ਹਸਾਇਆ ਹੋਵੇ, ਓਹੀ ਉਮਰਾਂ ਦੇ ਹੰਝੂ ਝੋਲੀ ਪਾ ਜਾਂਦਾ,

ਧੰਨ ਜਿਗਰੇ ਉਨ੍ਹਾਂ ਦੇ ਜੋ ਭੁੱਲ ਜਾਂਦੇ, ਨਾਲੇ ਹੁਸਨ ਲੋੜ ਪਈ ਤੇ ਆਪਣਾ ਰੰਗ ਦਿਖਾ ਜਾਂਦਾ,

ਹੁਣ ਦਿਲ ਨੂੰ ਵੀ ਢੋਕਰ ਖਾ ਆਈ ਅਕਲ, ਕਾਸ਼ ਮੈਂ ਇਸ਼ਕ ਦੀ ਗਲੀ ਨਾ ਜਾਂਦਾ,

ਪਰ ਬੈਰਮਪੁਰੀਏ ਜਸਕਮਲਾ ਇੱਕ ਅਹਿਸਾਨ ਉਨ੍ਹਾਂ ਦਾ ਸਾਡੇ ਤੇ,

ਉਨ੍ਹਾਂ ਦਾ ਕੀਤਾ ਧੋਖਾ ਸਾਥੋਂ ਕੁੱਝ ਨਾ ਕੁੱਝ ਨਿੱਤ ਨਵਾਂ ਲਿਖਾ ਜਾਂਦਾ ?

Leave a Reply

This site uses Akismet to reduce spam. Learn how your comment data is processed.