Punjabi Status Quotes on “Shaayari”,”ਸ਼ਾਇਰੀ” Top 9 Status
ਹਾਲੇ ਅਕਲਾਂ ਉੱਤੇ ਪਰਦਾ ੲੇ,
ਹਾਲੇ ਸੋਚਾਂ ੳਤੇ ਗਰਦਾ ੲੇ,
ਜਿਸ ਦਿਨ ਪਰਦਾ ੳਠੇਗਾ,
ਜਿਸ ਦਿਨ ਗਰਦਾ ੳਡੇਗਾ,
ੳੁਸ ਦਿਨ ਅਸਲ ਪੰਜਾਬੀ ਹੋਵਾਗਾ,
ਹਾਲੇ ਤੇ ਸੋਚ ੲੇਹੀ ੲੇ ਕੀ ਲੈਣਾ ਬੋਲ ਕੇ,
ਘਰ ਅਾਪਣੇ ਹਾਲੇ ਵਧੀਅਾ ਜੋ ਸਰਦਾ ੲੇ,
ਹਾਲੇ ਅਕਲਾਂ ਉੱਤੇ ਪਰਦਾ ੲੇ,
ਹਾਲੇ ਸੋਚਾਂ ੳਤੇ ਗਰਦਾ ੲੇ.
ਤੜਫ਼ ਰਹੀ ੲਿੱਕ ਨਜ਼ਮ ਅਧੂਰੀ
ਅਾ ਸੱਜਣਾਂ ਪੂਰੀ ਕਰ ਲੲੀ ੲੇ,
ਫਿਰ ਮਰਨ ਦਾ ਚਾਅ ਚੜਿਅਾ
ਅਾ ਰੀਝ ੲੇ ਵੀ ਪੂਰੀ ਕਰ ਲੲੀੲੇ
ਤੜਫ਼ ਰਹੀ ੲਿੱਕ ਨਜ਼ਮ….!
ਹੋਰ ਦਰਦ ਦੇ ਤੂੰ ਕਲ਼ਮ ਮੇਰੀ ਨੂੰ,
ਵੇਖੀ ਕਮੀ ਕਿਤੇ ਨਾ ਰਹਿ ਜਾਵੇ,
ਫਿਰ ਅੈਸੀ ਮਾਰ ਤੂੰ ਮਾਰ ਕੋੲੀ
ਸਭ ਢਹਿੰਦਾ ਢਹਿੰਦਾ ਢਹਿ ਜਾਵੇ,
ਜੋ ਬੀਤ ਗਿਅਾ ਸਮਾਂ ਚੰਗਾ ਸੀ
ਫਿਰ ਤੋਂ ਹੱਥ ਓਹਦਾ ਫੜ ਲੲੀੲੇ,
ਅਾ ਸੱਜਣਾਂ…..
ਬੋਲ ਪਿਅਾਰ ਦੇ ਬੋਲਕੇ ਚੰਦ ਕੁ
ਅਾ ਫੇਰ ਲੁੱਟ ਮੇਰੀ ਦੁਨੀਅਾ ਤੂੰ,
ਅਾਖਰੀ ਮੇਰੀ ਸੁਣ ਲੈ ਅਾ ਜਾ
ਹੁਣ ਤੱਕ ਕਿੰਨੀਅਾਂ ਸੁਣੀਅਾਂ ਤੂੰ,
ਓਹ ਫਿੱਕੇ ਪੈ ਗੲੇ ਰੰਗ ਗ਼ਮਾਂ ਦੇ
ਤੂੰ ਅਾਜਾ ਫਿਰ ਤੋਂ ਭਰ ਲੲੀ ੲੇ
ਤੜਫ਼ ਰਹੀ ੲਿੱਕ ਨਜ਼ਮ ਅਧੂਰੀ
ਅਾ ਸੱਜਣਾਂ ਪੂਰੀ ਕਰ ਲੲੀ ੲੇ.
ਜੇ ਪੁਲ ਕਿਸੇ ਲੲੀ ਨੲੀ ਬਣ ਸਕਦਾ
ਨਾਂਹ ਬਣੀ ਤੂੰ ਰੋੜਾ ਰਾਹਾਂ ਦਾ
ਓੲੇ ਅੈਵੇ ਗੁੱਸੇ ਗਿਲੇ ਨਾ ਪਾਲ ਬੈਠੀ
ਕੀ ਭਰੋਸਾ ਅਾੳੁਦੇ ਸਾਹਾਂ ਦਾ
ਬੜੀ ਕਾਹਲੀ ਦੇ ਵਿੱਚ ਕੱਟ ਰਿਹਾ
ਕਿਓ ਜਿੰਦਗੀ ਜੀਣੀ ਭੁੱਲ ਗਿਅਾ
ਓੲੇ ਤੂੰ ਤੇ ਹੀਰਿਅਾਂ ਦਾ ਵਪਾਰੀ ਸੀ
ਅਾ ਕੱਚ ਉੱਤੇ ਕਦੋਂ ਡੁੱਲ ਗਿਅਾ
ਕਿਓ ਪਾੲਿਅਾ ਰੋਲਾ ਧਰਮਾਂ ਦਾ
ੲਿਨਸਾਨੀਅਤ ਤੋਂ ਅੱਖ ਚੁਰਾੲੀ ੲੇ
ਕਿਸ ਜੰਨਤ ਮਗਰੇ ਅੰਨ੍ਹਾ ਹੋੲਿਅਾ
ਰੱਖੀ ਦਿਲ ਵਿੱਚ ਤੂੰ ਬੁਰਾੲੀ ੲੇ. –
ਧਰਤੀ ਤੋ ਰੁੱਖ ਜੇ ਪੱਟਤੇ .
ਛਾਵਾਂ ਨਈ ਲੱਭਦੀਅਾ,
ਇਕ ਵਾਰੀ ਤੁਰ ਜੇ ਜਾਵਣ.
ਮਾਵਾਂ ਨਈ ਲੱਭਦੀਅਾ,
ਬਾਪੂ ਸਿਰ ਹੁੰਦੀ ਸਰਦਾਰੀ..ਬੁਢੇਪੇ ਨੂੰ ਨਈ ਰੋਲੀ ਦਾ,
ਮਾਪਿਅਾ ਦੇ ਅੱਗੋ ਕਦੇ ਵੀ ਉੱਚਾ ਨਈ ਬੋਲੀਦਾ….?
ਆਹ ਲੈ ਸਾਧਾ ! ਅਪਣੀ ਅਗਲੀ ਦੁਨੀਆਂ ਸਾਂਭ ਲੈ
ਮੇਰੀ ਦੁਨੀਆਂ ਮੈਨੂੰ ਮੇਰੀ ਮਰਜ਼ੀ ਨਾਲ ਸਜਾਣ ਦੇ
ਤਪੀਆ ! ਹੋਵਣ ਤੈਨੂੰ ਤੇਰੇ ਸੁਰਗ ਸੁਹੰਢਣੇ
ਏਸੇ ਧਰਤੀ ਉੱਤੇ ਮੈਨੂੰ ਸੁਰਗ ਬਨਾਣ ਦੇ
ਤੇਰੇ ਕਲਪ-ਬਿਰਛ ਦੀ ਛਾਂ ਵੱਲ ਮੈਂ ਨਹੀਂ ਝਾਕਦਾ
ਬੰਜਰ ਪੁੱਟ ਪੁੱਟ ਮੈਨੂੰ ਏਥੇ ਬਾਗ਼ ਲਗਾਣ ਦੇ
ਧ੍ਰਿੱਗ ਉਸ ਬੰਦੇ ਨੂੰ, ਜੋ ਖ਼ਾਹਸ਼ ਕਰੇ ਉਸ ਜੰਨਤ ਦੀ
ਜਿੱਥੋਂ ਕੱਢਿਆ ਬਾਬਾ ਆਦਮ ਨਾਲ ਅਪਮਾਨ ਦੇ
ਮਾਲਾ ਫੇਰੇਂ, ਉੱਚੀ ਕੂਕੇਂ, ਨਜ਼ਰਾਂ ਹੂਰਾਂ ‘ਤੇ
ਤੈਨੂੰ ਆਉਂਦੇ ਨੇ ਢੰਗ ਅੱਲਾਹ ਨੂੰ ਭਰਮਾਣ ਦੇ
ਪਰੀਆਂ ਸੁਰਗ ਦੀਆਂ ਦੀ ਝਾਕ ਤੁਸਾਂ ਨੂੰ ਸੰਤ ਜੀ !
ਮੇਰੀ ਇਕ ਸਲੋਨੀ, ਉਹਦੀਆਂ ਰੀਝਾਂ ਲਾਹਣ ਦੇ
ਤੇਰੇ ਠਾਕਰ ਨੂੰ ਵੀ ਭੋਗ ਲੁਆ ਲਊਂ ਪੰਡਤ ਜੀ !
ਰੋਂਦੇ ਦੁਖੀਏ ਦਾ ਤਾਂ ਪਹਿਲਾਂ ਮੂੰਹ ਜੁਠਾਣ ਦੇ
ਵਿਹਲਾ ਹੋ ਕੇ ਬਾਬਾ ! ਮਾਲਾ ਵੀ ਮੈਂ ਫੇਰ ਲਊਂ
ਸਭ ਨੇ ਖਾਣਾ ਜਿੱਥੋਂ, ਪੈਲੀ ਨੂੰ ਸੀ ਲਾਣ ਦੇ
ਕਰ ਲਊਂ ਪੂਜਾ ਤੇਰੇ ਅਰਸ਼ੀਂ ਵੱਸਣ ਵਾਲੇ ਦੀ
ਪਹਿਲਾਂ ਬੰਦੇ ਦੀ ਤਾਂ ਮੈਨੂੰ ਟਹਿਲ ਕਮਾਣ ਦੇ
‘ਸੀਤਲ’ ਚੰਗਾ ਬਣ ਇਨਸਾਨ, ਜੋ ਤੇਰਾ ਧਰਮ ਹੈ
ਕਾਹਨੂੰ ਫਿਰਦੈਂ ਪਿੱਛੇ ਪੰਡਤ ਦੇ ਭਗਵਾਨ ਦੇ
ਭਾਈ ਰਣਜੀਤ ਸਿੰਘ ਜੀ
ਜ਼ੁਲਫ਼ਾਂ ਸਵਾਰਨ ਦਾ ਸੀ ਵੇਲਾ„
ਓਦੋਂ ਵਖ਼ਤ ਸਵਾਰਦਾ ਰਿਹਾ„
ਸੌਚਿਆ ਕਦੇ ਜੀਵਾਂਗਾ ਆਪਦੇ ਲਈ„
ਆਪਣਿਆਂ ਲਈ ਆਪਾ ਮਾਰਦਾ ਰਿਹਾ„
ਨਾ ਜ਼ੁਲਫ਼ਾਂ ਸਵਾਰ ਸਕਿਆ„
ਨਾ ਵਖਤੋਂ ਜਾ ਪਾਰ ਸਕਿਆ„
ਨਾ ਆਪਣਿਆਂ ਲਈ ਜੀਅ ਸਕਿਆ„
ਨਾ ਆਪਣਾ ਆਪ ਮਾਰ ਸਕਿਆ„
ਨਾ ਮੇਰੀ ਕਿਸ਼ਤੀ ਡੁੱਬੀ„
ਨਾ ਲਾ ਪਾਰ ਸਕਿਆ„
ਕੌਰਾ ਰਿਹਾ ਸਫ਼ਾ ਦਿਲ ਦਾ„
ਨਾ ਕੁੱਝ ਲਿਖ ਸਕਿਆ„
ਨਾ ਮਿਟਾ ਸਕਿਆ..
ਕਮਾਲ ਹੈ ਨਾ..
ਅੱਖ ਤਲਾਬ ਨਹੀ, ਫਿਰ ਵੀ ਭਰ ਜਾਂਦੀ ਹੈ
ਦੁਸ਼ਮਣੀ ਬੀਜ ਨਹੀ,ਫਿਰ ਵੀ ਬੀਜੀ ਜਾਂਦੀ ਹੈ
ਬੁੱਲ੍ਹ ਕੱਪੜਾ ਨਹੀ,ਫਿਰ ਵੀ ਸਿਲ ਜਾਂਦੇ ਨੇ
ਕਿਸਮਤ ਸਖੀ ਨਹੀ,ਫਿਰ ਵੀ ਰੁੱਸ ਜਾਂਦੀ ਹੈ
ਬੁੱਧੀ ਲੋਹਾ ਨਹੀ,ਫਿਰ ਵੀ ਜੰਗ ਲੱਗ ਜਾਂਦੀ ਹੈ
ਆਤਮ-ਸਨਮਾਨ ਸਰੀਰ ਨਹੀ, ਫਿਰ ਵੀ ਘਾਇਲ ਹੋ ਜਾਂਦਾ ਹੈ ਤੇ
ੲਿਨਸਾਨ ਮੌਸਮ ਨਹੀ, ਫਿਰ ਵੀ ਬਦਲ ਜਾਂਦਾ ਹੈ.
ਗਲੀ ਗਲੀ ਵਿੱਚ ਚਾਨਣ ਕਿੱਤਾ
ਮੈਂ ਕਿਸ ਗਲੀ ਵਿੱਚੋ ਆਵਾਂ..
ਨੀ ਜਿੰਦੇ ਮੇਰੀਏ …
ਜੱਟ ਦਾ ਨਾਲ ਤੁਰੇ ਪਰਛਾਂਵਾਂ..
ਆਖਦੀ ਤਾਂ ਹੋਣੀ ਐਂ ,,,
ਇੱਕ ਸੀ ਪਾਗਲ ਮੇਰੇ ਤੇ ਮਰਦਾ ਰਿਆ ,,
ਇੱਕ ਸੀ ਪਾਗਲ ਐਵੇਂ ਪਿਆਰ ਕਰਦਾ ਰਿਆ ,,
ਇੱਕ ਸੀ ਪਾਗਲ ਕੀ ਕੁਝ ਜਰਦਾ ਰਿਆ ,,
ਇੱਕ ਸੀ ਪਾਗਲ ਬਿਨਾ ਖੇਡੇ ਹੀ ਹਰਦਾ ਰਿਆ .. 🙁