Punjabi Status Quotes on “Sadness, Dukh”, “ਦੁਖ” Top 10 Status
ਅਸੀਂ ਤੁਰਦੇ ਰਹੇ ਬਿਨਾਂ ਮੰਜ਼ਿਲ ਤੋਂ,
ਮੰਜ਼ਿਲ ਖੜੀ ਸੀ ਲੰਮਾ ਰਾਹ ਬਣਕੇ,
ਜ਼ਿੰਨਾਂ ਰਾਹਾਂ ਨਾਲ ਜੁੜੀਆਂ ਨੇ ਯਾਦਾ ਸਾਡੀਆਂ,
ਉਥੇ ਖੜੇ ਨੇ ਰੁੱਖ ਗਵਾਹ ਬਣਕੇ,
ਜਦੋ ਉਹਨਾਂ ਨੂੰ ਵਕਤ ਮਿਲੂ ਸਾਡੇ ਬਾਰੇ ਸੋਚਣ ਦਾ,
ਉਦੋ ਪਏ ਹੋਵਾਗੇ ਅਸੀ ਕਿਤੇ ਸਵਾਹ ਬਣਕੇ..
ਉਂਝ ਪਿਆਰ ਤਾਂ ਲੋਕ ਵੀ ਕਰਦੇ ਨੇ…..
ਸਾਡਾ ਲੋਕਾ ਵਰਗਾ ਪਿਆਰ ਨਹੀ…..
ਜੋ ਤੈਂ ਕੀਤਾ ਸਾਨੂੰ ਭੁੱਲਣਾ ਨਹੀ…..
ਜੋ ਅਸੀ ਕੀਤਾ ਉਹ ਤੈਨੂੰ ਯਾਦ ਨਹੀ.!
ਸੱਜਣਾਂ ਕੀ ਹੋਈਆ ਜੇ ਤੂੰ ਅੰਦਰੋਂ ਤੋੜ ਸੁੱਟ ਗਿਆ,
“ਮਾਨ” ਦਾ ਚੱਲਿਆ ਕਿਸਮਤ ਤੇ ਕੋਈ ਜ਼ੋਰ ਨਹੀਂ,
ਦੇਖ ਲਈ ਤੇਰੇ ਬਿਨਾ ਵੀ ਜੀ ਲੈਣਾ,
ਅਸੀ ਹੋਏ ਇੰਨੇ ਵੀ ਕੰਮਜੋਰ ਨਹੀਂ
ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ
ਰੋਟੀ ਖਾਂਦੀਆ ਜਾ ਨਹੀਂ ਕਲੀ ਮਾਂ ਪੁੱਛਦੀ
ਕਿੰਨੇ ਦਰਾਮ ਕਮਾਉਂਦਾ ਬਾਕੀ ਸਾਰੇ ਪੁਛਦੇ
ਪਤਾ ਨਹੀਂ ਕਿਹੜੀ ਗੱਲੋਂ ਉਹ ਮੇਰੇ ਨਾਲ ਨਰਾਜ਼ ਹੈ
.
ਸੁਪਨੇ ਚ ਵੀ ਮਿਲਦੀ ਵੀ ਹੈ ਤਾਂ ਗੱਲ ਵੀ ਨਹੀਂ ਕਰਦੀ..!!
ਮੈਂਨੂੰ ਹੋਰ ਨਾ ਅਜਮਾ ਯਾਰਾ ਮੈਂ ਟੁੱਟ ਜਾਣਾ,
ਤੇਰੀ ਯਾਦ ਵਿੱਚ ਲਿਖਦੇ-ਲਿਖਦੇ ਨੇ ਮੁੱਕ ਜਾਣਾ,
ਹੁਣ ਤਾ ਮੈਂਨੂੰ ਦਿਲ ਤੇ ਵੀ ਭਰੋਸਾ ਨਹੀਂ ਲੱਗਦਾ,
ਇਹਨੇ ਵੀ ਤੈਂਨੂੰ ਯਾਦ ਕਰਦੇ ਨੇ ਰੁੱਕ ਜਾਣਾ…!!
ਦੂਰ ਹੋਣਾ ਵੀ ਔਖਾ ਤੇ ਨੇੜੇ ਆ ਵੀ ਨਹੀ ਸਕਦੇ
ਖੌਣਾ ਵੀ ਨਹੀ ਚਾਹੁੰਦੇ, ਪਰ ੳਹਨੂੰ ਪਾ ਵੀ ਨਹੀ ਸਕਦੇ. –
ਪਤਾ ਸਾਨੂੰ ਕਿਸਮਤ ਨੇ ਸਾਥ ਨਹੀਂ ਦਿੱਤਾ
ਮੁੱਢ ਤੋਂ ਹੀ ਇਸ ਨਾਲ ਵੈਰ ਆ