Punjabi Status Quotes on “Sachiya Gallan”,”ਸੱਚੀਆਂ ਗੱਲਾਂ” Top 10 Status
ਜਨਮ ਵੇਲੇ ਦੀ ਮਠਿਆਈ ਤੋ ਖੇਡ ਸ਼ੁਰੂ ਹੋ ਕਿ ਭੋਗ ਦੀ ਰੋਟੀ ਤੇ ਆ ਮੁੱਕਦੀ ਏ ।
ਨਾ ਜਨਮ ਦੀ ਮਠਿਆਈ ਭਾਗਾ ਚ ਨਾ ਅੰਤ ਸਮੇ ਦੀ ਰੋਟੀ।
ਬਸ ਸੰਸਾਰ ਤੁਹਾਨੂੰ ਏਨਾ ਹੀ ਜਾਣਦਾ ਹੈ । ਅਸਲ ਖੇਡ ਵਿਚਲੇ ਸਮਾਂ ਦੀ ਹੈ ਕਿ ਤੁਸੀ ਇਸਨੂੰ ਕਿੰਨਾ ਕੁ ਸਾਰਥਕ ਵਰਤਿਆ।
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ,
ਨਖਰੇ ਨਾ ਲੱਭਦੇ ਮਸ਼ੂਕ ਵਰਗੇ .
ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ
ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ…
ਗਲ਼ ਉਹ ਨਹੀਂ ਸਜਨਾ..
ਕਈ ਵਾਰ ਜ਼ਿਮੇਵਾਰੀ ਦੇ ਬੋਝ ਅਗੇ …😇
ਸੁਪਨੇ ਮੱਲੋਮੱਲੀ ਹਾਰ ਜਾਂਦੇ ਨੇ ….
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ.
ਇੱਕ ਨੇ ਅੱਜ ਤੇ ਇੱਕ ਨੇ ਕੱਲ
ਮੈਨੂੰ ਵੀ ਮੌਤ ਆਵੇਗੀ..
ਕਿਉ ਨਾ ਆਪਣੇ ਲਈ ਵੀ
ਜੀਅ ਲਵਾ ਕੁੱਝ ਪੱਲ..
ਇੱਥੇ ਮਤਲਬ ਕਰਕੇ ਯਾਰੀਆਂ ਲੱਗਦੀਆਂ ਨੇ ਸੱਜਣਾ
ਇੱਥੇ ਕੋਈ ਕਿਸੇ ਨੂੰ ਚਾਹੁੰਦਾ ਨੀ
ਜਦੋਂ ਤੱਕ ਮਤਲਬ ਨਾ ਨਿਕਲ ਜਾਏ ਨਾ
ਉਦੋਂ ਤੱਕ ਯਾਰ ਵੀ ਤੁਹਾਡੇ ਬਿਨਾਂ ਜਿਉਂਦਾ ਨੀ..!
ਟਿਕ ਟੋਕ ਬੰਦ ਹੋਣ ਨਾਲ ਕਈ ਲੋਕਾਂ ਨੂੰ ਧੱਕਾ ਵੀ ਲੱਗਾ ਹੋਵੇਗਾ
ਉਹਨਾਂ ਲਈ ਹੈ ਇਹ ਪੋਸਟ
ਜੇ ਤੁਹਾਡੇ ਚ ਅਸਲੀ ਟੈਲੇੰਟ ਹੈ ਅਤੇ ਤੁਹਾਡੇ ਕੋਲ ਆਪਣਾ ਕੰਟੇੰਟ
ਹੈ ਤਾਂ ਤੁਹਾਨੂੰ ਬਹੁਤ ਸਾਰੇ ਪਲੇਟਫਾਰਮ ਮਿਲ ਜਾਣਗੇ
ਪਰ ਅਸਲੀਅਤ ਇਹ ਹੈ ਕਿ ਟਿਕ ਟੋਕ ਤੇ ਜਿਆਦਾ ਲੋਕ
ਟੈਲੇੰਟ ਦੀ ਘੱਟ ਤੇ ਫਿਲਟਰ ਦੀ ਜਿਆਦਾ ਵਰਤੋਂ ਕਰਦੇ ਸੀ
ਅਸਲੀ ਟੈਲੇੰਟ ਨੂੰ ਕੋਈ ਦੱਬ ਨਹੀਂ ਸਕਦਾ
ਝੂਠੀ ਸ਼ੋਹਰਤ ਤੇ ਨਾ ਡੁਲਿਉ
ਊੜਾ ਅਤੇ ਜੂੜਾ ਨ ਭੁਲਿਉ
ਇਕ ਮਾ ਆਪਣੇ ਚਾਰ ਬੱਚਿਆ ਨੂੰ ਸਾਂਭ ਸਕਦੀ ਹੈ
ਪਰ ਉਹਨਾ ਚਾਰ ਬੱਚਿਆ ਤੋ ਇਕ ਮਾ ਨਹੀ ਸਾਂਭੀ ਜਾਦੀ !
ਲਾਹਨਤ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਵੋਟ
ਸ਼ਰਾਬ ਦੀ ਬੋਤਲ ਨੂੰ ਦਿੱਤੀ ਜਾਂਦੀ ਹੈ ਤੇ ਫਿਰ
ਵਿਕਾਸ ਸਰਕਾਰਾਂ ਕੋਲੋਂ ਭਾਲਦੇ ਨੇ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਪਾਖੰਡੀ
ਬਾਬਿਆਂ ਨੂੰ ਅਕਾਊਂਟ ਚ ਪੈਸੇ ਭੇਜੇ ਜਾਂਦੇ ਹਨ ਤੇ
ਗਰੀਬ ਮਜਦੂਰ ਨੂੰ ਗਾਲ੍ਹਾਂ ਕੱਢੀਆਂ ਜਾਂਦੀਆਂ ਹਨ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਬਾਣੀ ਤੇ ਅਮਲ
ਕੋਈ ਨਹੀਂ ਕਰਦਾ ਪਰ ਧਾਰਮਿਕ ਭਾਵਨਾਵਾਂ ਨੂੰ ਠੇਸ
ਬਹੁਤ ਜਲਦੀ ਪਹੁੰਚ ਜਾਂਦੀ ਹੈ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਗਾਇਕਾਂ ਨੂੰ ਦੇਖਣ
ਲਈ ਭੀੜ ਦੇ ਰਿਕਾਰਡ ਬਣ ਜਾਂਦੇ ਹਨ ਪਰ ਆਪਣੇ ਹੱਕਾਂ
ਲਈ ਇਕੱਠਾ ਹੁੰਦਾ ਕੋਈ ਨਹੀਂ ਦਿਸਦਾ
ਅਸੀਂ ਉਸ ਦੇਸ਼ ਦੇ ਨਾਗਰਿਕ ਹਾਂ ਜਿਥੇ ਸ਼ਰਾਬ ਨੂੰ ਨਸ਼ਾ ਨਹੀਂ
ਮੰਨਿਆ ਜਾਂਦਾ ਜਦਕਿ 70% ਘਰੇਲੂ ਹਿੰਸਾ ਦਾ ਮੁੱਖ ਕਾਰਨ
ਸ਼ਰਾਬ ਹੀ ਹੈ