Punjabi Status Quotes on “Funny, Hasa Mjak”,”ਹਾਸਾ ਮਜਾਕ” Top 10 Status for Whatsapp, Facebook, Instagram users in Punjabi Language. Part 2

Punjabi Status Quotes on “Fun, Hasa-Mjak”, “ਹਾਸਾ ਮਜਾਕ” Top 10 Status

 

 

ਫੇਸਬੁੱਕ ਤੇ ਇੱਕ ਦੂਜੇ ਨੂੰ ਦੇਖਿਆ

ਟਵਿੱਟਰ ਤੇ ਪਿਆਰ ਹੋਇਆ

ਵਟਸਐਪ ਤੇ ਗੱਲਬਾਤ ਹੋਈ

ਇੰਸਟਾ ਤੇ ਮੇਲ ਮਿਲਾਪ(ਵੀਡੀਓ ਕਾਲ) ਹੋਇਆ

pubg ਤੇ ਓਹਦੇ ਭਰਾਵਾਂ ਨਾਲ ਲੜਾਈ

ਟਿਕ ਟੋਕ duet ਕਰਕੇ ਪ੍ਰੀ ਵੈਡਿੰਗ ਸ਼ੂਟ ਹੋਇਆ

ਹੁਣ ਵਿਆਹ ਕਿਦਾਂ ਹੋਊ ? 

 

 

 

 

 

ਲੋਕ ਕਹਿੰਦੇ ਨੇ ਕਿ ਸੜ ਨਾ ਰੀਸ

ਪਰ ਅਸੀਂ ਕਹਿੰਦੇ ਹਾਂ ਕਿ ਸੜੀ ਜਾ

ਕਿਉਂਕਿ ਰੀਸ ਤਾਂ ਤੈਥੋਂ ਹੋਣੀ 😎

 

 

 

 

 

ਰਾਫੇਲ ਜਹਾਜ਼ ਓੁਪਰ ਭਾਰਤ ਨੇ 

7000 ਕਰੋੜ ਰੁਪਏ ਖਰਚ ਕੀਤੇ

ਆਪਣੀ ਸੁਰਖਿਆ ਲਈ ਪਰ ਸਾਲਾ

ਨਿੰਬੂ ਮਿਰਚੀ ਵਾਲਾ ਕੰਮ ਜਹਾਜ਼ ਓਪਰ ਵੀ ਕਰਤਾ😂

 

 

 

 

 

ਪਿਛਲੇ ਤਿੰਨ ਦਿਨਾਂ ਚ ਖਬਰਾਂ ਵਾਲਿਆਂ ਨੇ

ਰਾਫੇਲ ਦੀਆਂ ਐਨੀਆਂ ਕ ਖੂਬੀਆਂ ਦੱਸ ਦਿੱਤੀਆਂ

ਕਿ ਹੁਣ ਤਾਂ ਫਰਾਂਸ ਵਾਲੇ ਵੀ ਸੋਚਣ ਲੱਗ ਪਏ ਕਿ

ਅਸੀਂ ਕਿਤੇ ਸਸਤੇ ਚ ਤਾਂ ਨਹੀਂ ਵੇਚ ਦਿੱਤਾ 

 

 

 

 

 

45 kg. ਦੀ ਕੁੜੀ ਨੂੰ ਮੁੰਡਾ ਮੋਟੋ-ਮੋਟੋ

 ਕਹਿ ਕੇ ਗੱਲ ਕਰਦਾ

ਤੇ ਕੁੜੀ 60 ਕਿਲੋ ਦੇ ਚੋਭਰ ਨੂਂ  Baby baby ਕਹਿ ਕੇ ਬਲਾਂਉਦੀ ਆ …

.

.

.

ਕਮਾਲ ਏ ਕਰੀ ਜਾਂਦੇ ਆ….😂🤣😂

 

 

 

 

 

 

ਅੰਦਰ ਬਹਿ ਬਹਿ ਥੱਕ ਗਏ ਹਾਂ ,

ਦਾਲਾਂ  ਖਾ ਖਾ  ਅੱਕ   ਗਏ  ਹਾਂ,

ਰਾਸ਼ਨ ਜੋ  ਸੀ, ਛੱਕ  ਗਏ  ਹਾਂ।

        ਹੁਣ  ਤੇ ਮਗਰੋਂ  ਲੱਥ   ਕਰੋਨਾ ,

        ਸਾਡੀ ਹੋ  ਗਈ  ਬੱਸ  ਕਰੋਨਾ।

ਬਾਰ ਬਾਰ  ਹੱਥ  ਧੋਈ ਜਾਈਏ,

ਤੇਰੀ  ਜਾਨ  ਨੂੰ  ਰੋਈ  ਜਾਈਏ,

ਸਰੀਰੋੰ  ਲਿੱਸੇ  ਹੋਈ   ਜਾਈਏ।

        ਨਿਕਲੇ  ਪਏ ਈ  ਵੱਟ  ਕਰੋਨਾ,

        ਹੁਣ  ਤੇ ਮਗਰੋਂ  ਲੱਥ   ਕਰੋਨਾ।

ਤੂੰ   ਸਭ   ਰਿਸ਼ਤੇਦਾਰ   ਛੁੱਡਾਏ,

ਡਰਦਾ ਕੋਈ  ਮਿਲਣ ਨਾ ਆਏ,

ਫੋਨਾਂ  ਨਾਲ  ਹੀ  ਕੰਮ  ਚਲਾਏ।

       ਸਾਕਾਂ ਦੀ   ਰੋਲੇੰ   ਪੱਤ  ਕਰੋਨਾ,

       ਹੁਣ  ਤੇ ਮਗਰੋਂ  ਲੱਥ   ਕਰੋਨਾ।

ਤਾਸ਼   ਖੇਡ  ਚੜੱਕਿੱਲੀ  ਮਾਰਨ,

ਕਈ ਜਿੱਤੀ ਹੋਈ ਬਾਜ਼ੀ ਹਾਰਨ,

ਕੁੱਝ   ਵੇਖਕੇ    ਬੁੱਤਾ   ਸਾਰਣ।

       ਚੇਤੇ   ਆਉੰਦੀ   ਸੱਥ  ਕਰੋਨਾ,

       ਹੁਣ  ਤੇ ਮਗਰੋਂ  ਲੱਥ  ਕਰੋਨਾ।

ਕਿਉਂ   ਲੋਕਾਂ  ਨੂੰ  ਮਾਰੀ  ਜਾਵੇੰ ,

ਵੱਸਦੇ   ਘਰ   ਉਜਾੜੀ   ਜਾਵੇੰ,

ਧੁਰ  ਦੀ   ਗੱਡੀ   ਚਾੜ੍ਹੀ ਜਾਵੇ।

       ਕਾਹਤੋੰ   ਚੁੱਕੀ   ਅੱਤ   ਕਰੋਨਾ ,

       ਹੁਣ  ਤੇ ਮਗਰੋਂ   ਲੱਥ  ਕਰੋਨਾ ।

ਕੋਈ ਵੇਖੇ  ਤਾਂ  ਅੱਖ ਚੁਰਾਈਏ,

ਦੂਰੋਂ  ਵੇਖਕੇ   ਹੱਥ   ਹਲਾਈਏ,

ਅੌਖੇ   ਹੋ  ਕੇ ਮਾਸਕ  ਪਾਈਏ।

        ਢੱਕਿਆਂ ਮੂੰਹ ਤੇ ਨੱਕ ਕਰੋਨਾ ,

        ਹੁਣ  ਤੇ ਮਗਰੋਂ ਲੱਥ  ਕਰੋਨਾ ,

ਖੰਘ  ਆਵੇ  ਡਰਦੇ  ਨਾ  ਖੰਘੀਏ,

ਹਸਪਤਾਲ   ਲਾਗੋੰ  ਨਾ  ਲੰਘੀਏ,

ਹਰ ਇਕ ਦੀ ਖੈਰ ਸੁੱਖ  ਮੰਗੀਏ।

        ਨਾ  ਲੋਕਾਂ   ਨੂੰ  ਡੱਸ   ਕਰੋਨਾ,

        ਹੁਣ  ਤੇ  ਮਗਰੋਂ  ਲੱਥ ਕਰੋਨਾ,

        ਸਾਡੀ ਹੋ  ਗਈ  ਬੱਸ ਕਰੋਨਾ।

 

 

 

 

 

ਅਮੀਰ ਖ਼ਾਨ ਨੇ ਇੱਕ ਇੰਟਰਵਿਊ ਚ ਕਿਹਾ ਸੀ

ਫ਼ਿਲਮਾਂ ਮੇਰਾ ਕਰਕੇ ਹਿੱਟ ਨਹੀਂ ਹੋਈਆਂ 

ਮੈਂ ਇਹਨਾਂ ਫ਼ਿਲਮਾਂ ਕਰਕੇ ਕਾਮਯਾਬ ਹੋਇਆ ਆ

ਤੇ ਸਾਡੇ ਕਿਸੇ ਗਾਇਕ ਦਾ ਇੱਕ ਗਾਣਾ ਚੱਲ ਜਾਵੇ

ਓਹ ਮੈਂ – ਮੈਂ ਕਰਨ ਲੱਗ ਜਾਂਦਾ 

 

 

 

 

 

ਆਹ ਬਿਜਲੀ ਵਾਲੇ ਮੀਟਰ ਵੀ ਚਾਈਨਾ ਦੇ ਹੀ ਨੇ

ਸਰਕਾਰ ਨੂੰ ਬੇਨਤੀ ਆ ਕਿ ਪਹਿਲਾਂ ਇਸਦਾ ਬਾਈਕਾਟ ਕਰੀਏ

ਆਪਾਂ ਤਾਰਾਂ ਸਿਧੀਆਂ ਹੀ ਲਾ ਲਈਏ 

 

 

 

 

 

 

ਜਦੋਂ ਦਾ ਪਤੰਦਰ ਕੋਰੋਨਾ ਆਇਆ

ਕਿਸੇ ਨੇ ਵੀ ਨਾਟ ਫੀਲਿੰਗ ਵੈੱਲ ਵਾਲੀ ਪੋਸਟ ਨਹੀਂ ਪਾਈ…

 

 

 

 

 

 

ਮੋਦੀ ਭਗਤਾਂ ਨੂੰ ਹੁਣ ਕੌਣ ਸਮਝਾਵੇ

ਜਿਹੜੇ ਸਮਾਨ ਦੀ ਭੰਨ ਤੋੜ ਕਰ ਰਹੇ ਹੋ ,

ਇਹ ਚੀਨ ਦਾ ਨਹੀਂ ਤੁਹਾਡਾ ਹੈ ਅੰਨੀ ਦਿਓ

ਚੀਨ ਦਾ ਖਰੀਦਣ ਤੋਂ ਪਹਿਲਾਂ ਸੀ 

Leave a Reply

This site uses Akismet to reduce spam. Learn how your comment data is processed.