Punjabi Status Quotes on “Shaayari”,”ਸ਼ਾਇਰੀ” Top 5 Status
ਰੱਬ ੲਿੰਨੇ ਕੁ ਸਾਹ ਦੇਵੇ ਮੈਨੂੰ
ਜਿੳੁਂਦੇ ਜ਼ੀ ਤੇਰੇ ਲੲੀ ਕੁੱਝ ਕਰ ਜਾਵਾਂ
ਦੁੱਖ ਪਾਵੇ ਨਾ ਕਦੇ ਵੀ ਅੌਲਾਦ ਅਾਪਣੀ
ੲਿੰਨਾ ਕਮਾ ਕੇ ਮੁੱਠੀ ਤੇਰੀ ਧਰ ਜਾਵਾਂ
ਬਸ ਰੱਬ ਨਾ ਮਾਰੇ ਬੰਦੇ ਨੂੰ
ਹੌਂਸਲੇ ੲਿਨ੍ਹੇਂ ਕਿ ਛੇਤੀ ਨਹੀਂ ਢਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ
ਮੇਰਾ ਯਾਰ ਰੁੱਸ ਗਿਆ ਮੇਰੇ ਤੋਂ
ਮੈਂਨੂੰ ਯਾਰ ਮਨਾਉਣਾ ਆਉਦਾ ਈ ਨਈ
ਲੱਖ ਤਰਲੇ ਮਿੰਨਤਾਂ ਕਰ ਲਏ ਮੈਂ
ਊਹਨੂੰ ਤਰਸ ਰਤਾ ਵੀ ਆਉਂਦਾ ਈ ਨਈ
ਮੈਂ ਜਿੰਦੜੀ ਲੇਖੇ ਲਾ ਦਿੱਤੀ
ਉਹਨੂੰ ਮੋਹ ਮੇਰਾ ਕਿਉ ਆਉਦਾ ਈ ਨਈ
ਮੇਰਾ ਯਾਰ ਰੁੱਸ ਗਿਆ ਮੇਰੇ ਤੋਂ
ਮੈਂਨੂੰ ਯਾਰ ਮਨਾਉਣਾ ਆਉਦਾ ਈ ਨਈ
ਮੈਂ ਇਸ਼ਕ ਚ ਜੋਗਣ ਬਣ ਬੈਠੀ
ਮੈਂਨੂੰ ਖੈਰ ਇਸ਼ਕ ਦੀ ਪਾਉਂਦਾ ਈ ਨਈ
ਛੱਡ ਮੈਨੂੰ ਘੰਮਦਾ ਗੈਰਾ ਨਾ
ਮੈਨੂ ਘੁੱਟ ਸੀਨੇ ਕਦੇ ਲਾਉਦਾ ਈ ਨਈ
ਦੁੱਖ ਦਰਦ ਬਥੇਰੇ ਦਿੰਦਾ ਏ
ਕੋਈ ਸੁੱਖ ਦਾ ਸਮਾਂ ਵਿਖਾਉਂਦਾ ਈ ਨਈ
ਮੇਰਾ ਯਾਰ ਰੁੱਸ ਗਿਆ ਮੇਰੇ ਤੋਂ
ਮੈਂਨੂੰ ਯਾਰ ਮਨਾਉਣਾ ਆਉਦਾ ਈ ਨਈ
ਮੇਰੇ ਸੀਨੇ ਵਿੱਚ ਅੰਗਾਰ ਵਰੇ
ਮੇਰੇ ਠੰਡ ਕਾਲਜੇ ਪਾਉਂਦਾ ਈ ਨਈ
ਮੈਂ ਉਹਦੀ ਗਲਤੀ ਭੁੱਲ ਚੁੱਕੀ
ਉਹ ਅਪਣਾ ਗੁੱਸਾ ਲਾਉਦਾ ਈ ਨਈ
ਮੈਂ ਇਸ਼ਕ ਸਮੁੰਦਰ ਡੁੱਬ ਰਹੀ
ਮੈਂਨੂੰ ਕਿਸੇ ਕਿਨਾਰੇ ਲਾਉਦਾ ਈ ਨਈ
ਮੇਰਾ ਯਾਰ ਰੁੱਸ ਗਿਆ ਮੇਰੇ ਤੋਂ
ਮੈਂਨੂੰ ਯਾਰ ਮਨਾਉਣਾ ਆਉਦਾ ਈ ਨਈ
ਦੀਪ ਗਿੱਲ ਲਿਖੇ ਸਭ ਮੇਰੇ ਲਈ
ਪਰ ਮੈਨੂੰ ਕਦੇ ਸੁਣਾਉਂਦਾ ਈ ਨਈ
ਮੇਰਾ ਯਾਰ ਰੁੱਸ ਗਿਆ ਮੇਰੇ ਤੋਂ
ਮੈਂਨੂੰ ਯਾਰ ਮਨਾਉਣਾ ਆਉਦਾ ਈ ਨਈ
ਜੇ ਗਰੀਬੜੇ ਦੇ ਹੱਕ ਚ ਅਵਾਜ ਕੋਈ ਚੱਕਦਾ
ਮਾੜਾ ਲੱਗੂ ਫੇਰ ਸੰਸਾਰ ਵਿੱਚ ਵੱਸਦਾ
ਝੂਠ ਏਥੇ ਚਲਦਾ ਏ ਦੋਸ਼ ਹੁੰਦਾ ਸੱਚ ਦਾ
ਮਾੜੀ ਨੀਤ ਦਾ ਵੀ ਜੱਝੇ ਮਾੜੇ ਘਰ ਦਾ ਨੀ ਜੱਝਦਾ
ਜੇ ਸਭ ਕੁਝ ਭੁਲੀਏ ਤਾ ਦੇਸ਼ ਹੋਜੁ ਵੱਸਦਾ
ਫੇਰ ਤੱਕੜੇ ਦਾ ਵੀ ਕੋਈ ਰੈਹਣਾ ਨੀ ਗਰੂਰ ਆ।।।
ਫੇਰ ਮਾੜੇ ਘਰ ਜਮਨੇ ਦਾ ਕਹੂ ਨਾ ਕਸੂਰ ਆ।।।
ਇਥੇ ਪਾਣੀ ਵੀ ਨਾ ਪੁਛੇ ਕਿਸੇ ਰੋਟੀ ਦਾ ਕੀ ਪੁਛਣਾ
ਲਖਾਂ ਦੇ ਕੇ ਧਰਮਾਂ ਨੂੰ ਲਾਉਂਦੇ ਅਸੀ ਸੁਖਣਾ
ਦਬਾਲੋ ਜਿਨਾ ਮਰਜੀ ਸਚ ਨੇ ਨੀ ਲੁੱਕਣਾ
ਹੋਅਾ ਪਾਣੀ ਨਾ ਨਸੀਬ ਅੰਤ ਘਿਯੋਂ ਵਿਚ ਤੁਖ਼ਣਾ
ਜੇ ਬਦਲੇ ਵਿਚਾਰ ਤਾਹੀ ਭੇਦ ਭਾਵ ਮੁੱਕਣਾ
ਫੇਰ ਜਾਣ ਕੇ ਨਾ ਵੱਡੂ ਕੋਈ ਗਾਂ ਆ ਜਾ ਸੂਰ ਆ।।
ਫੇਰ ਮਾੜੇ ਘਰ ਜਮਨੇ ਦਾ ਕਹੂ ਨਾ ਕਸੂਰ ਆ ।।
ਕੋਈ ਮੰਦਿਰ ਜਾ ਮਸਜਿਦ ਗੁਰਦੁਆਰਾ ਮਾੜਾ ਨੀ
ਠੇਕੇਦਾਰਾਂ ਪਾਯਾ ਹੋਅਾ ਬਸ ਇਹ ਖਿਲਾਰਾ ਨੀ
ਸੁਖ ਸ਼ਾਂਤੀ ਦੇ ਨਾਂ ਤੇ ਜੋ ਮੰਗਦੇ ਹਜਾਰਾਂ ਨੀ
ਜੇੜਾ ਦੇਵੇ ਨਾ ਚੜਾਵਾ ਓਹਤੋ ਰਖਦੇ ਆ ਸਾੜਾ ਨੀ
ਇਹ ਕੇੜਾ ਰੱਬ ਦੇ ਕੋਈ ਸਲਾਹਕਾਰਾਂ ਨੀ
ਜੋ ਏਹਨਾਂ ਬਿਨਾ ਹੋਣੀ ਨੀ ਗੱਲ ਮਨਜੂਰ ਆ।।
ਫੇਰ ਮਾੜੇ ਘਰ ਜਮਨੇ ਦਾ ਕਹੂ ਨਾ ਕਸੂਰ ਆ।।।
ਪਿਓ ਨੂੰ ਹੁਕਮ ਨੀ ਕਰੀਦਾ
ਪਿਓ ਨੂੰ ਹੁਕਮ ਨੀ ਕਰੀਦਾ ਬੱਸ ਮੰਨੀ ਦੀ ਹੁੰਦੀ ਆ
ਆਕੜ ਕਰੀ ਦੀ ਨੀ ਸ਼ੇਰਾ ,ਬੱਸ ਭੰਨੀ ਦੀ ਹੁੰਦੀ ਆ
ਕਦੇ ਫਲਾਂ ਲੱਦੇ ਦਰਖਤ ਨੂੰ ਜੀ ਪੱਟੀ ਦਾ ਨਹੀਂ ਹੁੰਦਾ
ਮੁੱਲ ਕਿਸੇ ਦੀਆਂ ਖੁਸ਼ੀਆਂ ਦਾ , ਵੱਟੀ ਦਾ ਨਹੀਂ ਹੁੰਦਾ
ਹੋਣ ਹੱਥ ਪੈਰ ਜੇ ਸਲਾਮਤ ਭੀਖ ਮੰਗੀ ਦੀ ਨੀ ਹੁੰਦੀ
ਦੂਏ ਪਿੰਡ ਤੰਗ ਵੀਹੀ , ਕਦੇ ਵੀ ਲੰਘੀ ਦੀ ਨੀ ਹੁੰਦੀ
ਪੀਂਘ ਜਾਮਣ ਦੇ ਟਾਹਣੇ ਤੇ ਜੀ ਪਾਈ ਦੀ ਨਹੀਂ ਹੁੰਦੀ
ਧੀ ਭੈਣ ਕਦੇ ਵੀ ਯਾਰ ਦੀ ਤਕਾਈ ਦੀ ਨਹੀਂ ਹੁੰਦੀ
ਮਿਹਣਾ ਮਾਪਿਆਂ ਨੂੰ ਭੁੱਲ ਕੇ ਵੀ ਮਾਰੀ ਦਾ ਨੀ ਹੁੰਦਾ
ਗੰਦ ਵਗਦਿਆਂ ਪਾਣੀਆਂ ਦੇ ਵਿੱਚ ਤਾਰੀਦਾ ਨੀ ਹੁੰਦਾ
ਤਲੇ ਲੀਡਰੀ ਲਈ ਕਿਸੇ ਦੇ ਵੀ ਚੱਟੀ ਦੇ ਨਹੀਂ ਹੁੰਦੇ
ਜੱਸ ਖੱਟੀ ਦਾ ਹੁੰਦਾ ਏ ,ਤਾਹਨੇ ਖੱਟੀ ਦੇ ਨਹੀਂ ਹੁੰਦੇ
ਜਿੱਥੇ ਬਜੁਰਗ ਹੋਣ ਬੈਠੇ ਉੱਚਾ ਬੋਲੀ ਦਾ ਨਹੀਂ ਹੁੰਦਾ
ਪਿਓ-ਦਾਦੇ ਦੀ ਬਣਾਈ ਨੂੰ ਐਵੇਂ ਰੋਲੀ ਦਾ ਨਹੀਂ ਹੁੰਦਾ
ਧੋਖਾ ਅੰਮਾਂ ਜਾਇਆਂ ਨਾਲ ਕਦੇ ਕਰੀ ਦਾ ਨਹੀਂ ਹੁੰਦਾ
ਜਦੋਂ ਹੋਣੀ ਸਿਰ ਉੱਤੇ ਪੈਜੇ ਫਿਰ ਡਰੀ ਦਾ ਨਹੀਂ ਹੁੰਦਾ
‘ਨਿਮਰ’ ਵਾਅਦਾ ਹੋਵੇ ਕੀਤਾ ਕਦੇ ਤੋੜੀਦਾ ਨੀ ਹੁੰਦਾ
ਕਹਿਣਾ ਵੱਡਿਆਂ ਬਜੁਰਗਾਂ ਦਾ ਜੀ ਮੋੜੀਦਾ ਨੀ ਹੁੰਦਾ |
ਅੰਦਰ ਬਹਿ ਬਹਿ ਥੱਕ ਗਏ ਹਾਂ ,
ਦਾਲਾਂ ਖਾ ਖਾ ਅੱਕ ਗਏ ਹਾਂ,
ਰਾਸ਼ਨ ਜੋ ਸੀ, ਛੱਕ ਗਏ ਹਾਂ।
ਹੁਣ ਤੇ ਮਗਰੋਂ ਲੱਥ ਕਰੋਨਾ ,
ਸਾਡੀ ਹੋ ਗਈ ਬੱਸ ਕਰੋਨਾ।
ਬਾਰ ਬਾਰ ਹੱਥ ਧੋਈ ਜਾਈਏ,
ਤੇਰੀ ਜਾਨ ਨੂੰ ਰੋਈ ਜਾਈਏ,
ਸਰੀਰੋੰ ਲਿਸੇ ਹੋਈ ਜਾਈਏ।
ਨਿਕਲੇ ਪਏ ਨੇ ਵੱਟ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤੂੰ ਸਭ ਰਿਸ਼ਤੇਦਾਰ ਛੁੱਡਾਏ,
ਡਰਦਾ ਕੋਈ ਮਿਲਣ ਨਾ ਆਏ,
ਫੋਨਾਂ ਨਾਲ ਹੀ ਕੰਮ ਚਲਾਏ।
ਸਾਕਾਂ ਦੀ ਰੋਲੇੰ ਪੱਤ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਤਾਸ਼ ਖੇਡ ਚੜੱਕਿੱਲੀ ਮਾਰਨ,
ਕਈ ਜਿੱਤੀ ਹੋਈ ਬਾਜ਼ੀ ਹਾਰਨ,
ਕੁੱਝ ਵੇਖਕੇ ਬੁੱਤਾ ਸਾਰਣ।
ਚੇਤੇ ਆਉੰਦੀ ਸੱਥ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ।
ਕਿਉਂ ਲੋਕਾਂ ਨੂੰ ਮਾਰੀ ਜਾਵੇੰ ,
ਵੱਸਦੇ ਘਰ ਉਜਾੜੀ ਜਾਵੇੰ,
ਧੁਰ ਦੀ ਗੱਡੀ ਚਾੜ੍ਹੀ ਜਾਵੇ।
ਕਾਹਤੋੰ ਚੁੱਕੀ ਅੱਤ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਕੋਈ ਵੇਖੇ ਤਾਂ ਅੱਖ ਚੁਰਾਈਏ,
ਦੂਰੋਂ ਵੇਖਕੇ ਹੱਥ ਹਲਾਈਏ,
ਅੌਖੇ ਹੋ ਕੇ ਮਾਸਕ ਪਾਈਏ।
ਢੱਕਿਆਂ ਮੂੰਹ ਤੇ ਨੱਕ ਕਰੋਨਾ ,
ਹੁਣ ਤੇ ਮਗਰੋਂ ਲੱਥ ਕਰੋਨਾ ।
ਖੰਘ ਆਵੇ ਡਰਦੇ ਨਾ ਖੰਘੀਏ,
ਹਸਪਤਾਲ ਲਾਗੋੰ ਨਾ ਲੰਘੀਏ,
ਹਰ ਇਕ ਦੀ ਖੈਰ ਸੁੱਖ ਮੰਗੀਏ।
ਨਾ ਲੋਕਾਂ ਨੂੰ ਡੱਸ ਕਰੋਨਾ,
ਹੁਣ ਤੇ ਮਗਰੋਂ ਲੱਥ ਕਰੋਨਾ,
ਸਾਡੀ ਹੋ ਗਈ ਬੱਸ ਕਰੋਨਾ।