Punjabi Status Quotes on “Shaayari”,”ਸ਼ਾਇਰੀ” Top 5 Status
ਕੌੜਤੂੰਬਾ ਕਿੰਨਾਂ ਕੌੜਾ ਹੁੰਦਾ
ਫਿਰ ਵੀ ਉਹ ਗੰਦਾ ਨੀਂ,,,
ਸਰੋਂ ਦੇ ਦਾਣੇ ਚ ਕਿੰਨਾਂ ਤੇਲ ਹੈ ਹੁੰਦਾ
ਫਿਰ ਵੀ ਉਹ ਥੰਦਾ ਨੀਂ,,
ਸੂਰਜਮੁਖੀ ਨੂੰ ਹਸਦਾ ਤੱਕੀ
ਹੁੰਦੀ ਜਦ ਪ੍ਰਭਾਤ ਓ ਬੰਦਿਆ,,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਦਾ
ਔਕਾਤ ਓ ਬੰਦਿਆ,,
ਚਿੱਕੜ ਦੇ ਵਿੱਚ ਵੇਖੀਂ
ਕਮਲ ਦਾ ਫੁੱਲ ਕਿੰਨਾਂ ਸਾਫ ਹੈ ਹੁੰਦਾ,,
ਰਹਿੰਦਾ ਹਮੇਸਾ ਝੁਕ ਕੇ
ਨਾਲੇ ਅਨਾਰ ਸਭ ਫਲਾਂ ਦਾ ਬਾਪ ਹੈ ਹੁੰਦਾ,,
ਗੁਲਾਬ ਹਮੇਸ਼ਾ ਮਹਿਕਾਂ ਵੰਡੇ
ਨਾਲੇ ਕੰਡਿਆਂ ਵਾਲੀ ਹੈ ਜਾਤ ਓ ਬੰਦਿਆ,,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,
ਪੱਥਰ ਪਾੜ ਕੇ ਪੈਦਾ ਨੇ ਹੁੰਦੇ
ਕਦੇ ਵੇਖੀ ਤੂੰ ਪੇੜ ਅੰਜੀਰਾਂ ਦੇ,,
ਜਾ ਖੇਤੀ ਜਾਕੇ ਗੌਰ ਨਾਲ ਵੇਖੀ
ਕਣਕ ਕਿਵੇਂ ਜੰਮਦੀ ਆ ਵਿੱਚ ਕਸੀਰਾਂ ਦੇ,,
ਖੁਦ ਪਿਸਕੇ ਵੀ ਰੌਣਕ ਤੇ ਮਹਿਕਾਂ ਵੰਡੇ
ਮਹਿੰਦੀ ਸ਼ਗਨਾਂ ਦੀ ਰਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ
ਤੂੰ ਕੁਛ ਵੀ ਕਹਿ “ਬਲਦੇਵ ਸਿਆਂ”
ਅਸਾਂ ਨੇ ਤਾਂ ਇੱਕ ਗੱਲ ਡਿੱਠੀ ਏ,,
ਸਿੰਬਲ ਉੱਚਾ ਹੋਕੇ ਵੀ ਬਕਬਕਾ ਏ
ਤੇ ਗਾਜਰ ਮਿੱਟੀ ਚ ਰਹਿਕੇ ਵੀ ਮਿੱਠੀ ਏ,,,
ਹੁਣ ਸਮਝੇ ਜਾ ਨਾਂ ਸਮਝੇ ਤੂੰ
ਇਸ ਤੋਂ ਅੱਗੇ ਨੀਂ ਕੋਈ ਬਾਤ ਓ ਬੰਦਿਆ,,
ਬੱਸ ਇੱਕ ਤੂੰ ਹੀ ਫਿਰੇ ਦਿਖਾਉਂਦਾ
ਔਕਾਤ ਓ ਬੰਦਿਆ,,
ਅੱਜ ਦਿਨਾਂ ਬਾਅਦ ਪੁੱਛਿਆ ਓਏ ਕਲਮ ਨੇ ਹਾਲ ਪੁੱਛਣ ਓ ਲੱਗੀ ਮੈਂਥੋਂ ਬੜੇ ਅਜੀਬ ਜੇ ਸਵਾਲ
,.ਪਿਆਰ ਅਜਕਲ ਜਿਸਮਾ ਦੇ ਉੱਤੇ ਕਿਉਂ ਖੜਾ ਏ
ਦੇਸ਼ ਵਿਚ ਅਜਕਲ ਨਸ਼ਾ ਵਿੱਕਦਾ ਬੜਾ ਏ
ਮਰਨ ਪਿੱਛੋਂ ਭੋਗ ਉੱਤੇ ਹੁੰਦੀਆਂ ਜਲੇਬੀਆਂ
ਭੁੱਖ ਵਿੱਚ ਬਾਪੂ ਦਾ ਸਿਵਾ ਸਿੱਕਦਾ ਬੜਾ ਏ
10 ਫੇਲ ਬੰਦਾ ਉਹ ਬੈਠਾ ਕੁਰਸੀ ਤੇ
ਡਿਗਰੀ ਵਾਲਾ ਨੌਕਰੀ ਲਈ ਲਾਈਨ ਵਿਚ ਖੜਾ ਏ
ਚਿਟੇ ਨਾਲ ਪੁੱਤ ਚਿੱਟਾ ਹੁੰਦਾ ਜਾਂਦਾ ਏ
ਬੁੱਢੀ ਮਾ ਉੱਤੇ ਮੈਨੂ ਤਰਸ਼ ਆਉਂਦਾ ਬੜਾ ਏ
ਹਿਟਲਰ ,,ਤੇਰੇ ਸਵਾਲ ਮੈਨੂੰ ਜਾਇਜ਼ ਲੱਗਦੇ
ਪਰ ਪੈਣ ਨਾਂ ਸਮਝ ਇਸ ਚੰਦਰੇ ਜੇ ਜੱਗ ਦੇ
ਐਥੇ ਜੋ ਸੱਚ ਲਿਖੇ ਓਹਨੂੰ ਗਲਤ ਬੋਲਦੇ ਆ
ਸੱਚ ਨੂੰ ਲੋਕ ਅਜਕਲ ਪੈਸੇ ਨਾਲ ਤੋਲਦੇ ਆ
ਮਾਪੇ ਕਹਿੰਦੇ ਸਾਡੇ ਜਵਾਕ ਨੇਟ ਉੱਤੇ ਪੜਦੇ ਆ
ਅੱਧ ਨੰਗੀ ਛਾਤੀ ਵਿਚ ਵੀਡੀਓ ਵਿਚ ਖੜਦੇ ਆ
ਲਿਖ ਲਿਖ ਪਾਉਣ ਦਾ ਕੀ ਫਾਇਦਾ ਮੈਨੂੰ ਝੱਲੀਏ ਸੀ
ਲੋਕ ਕੇਹੜਾ ਮੇਰੇ ਸਟੇਟਸ ਧਿਆਨ ਨਾਲ ਪੜ੍ਹਦੇ ਆ –
ਜਦੋਂ ਤੂੰ ਨਹੀਂ ਸੀ ਮੇਰੀ ਜ਼ਿੰਦਗੀ ਚ
ਝਿੱਝਕਦਾ ਨਹੀਂ ਸੀ ਕੁੱਝ ਕਰਨੇ ਤੋਂ
ਹੁਣ ਜਦੋਂ ਤੇਰੇ ਬਾਰੇ ਸੋਚਦਾ ਹਾਂ ਮੈੰ
ਸੱਚ ਜਾਣੀ ਡਰ ਲੱਗਦਾ ਮਰਨੇ ਤੋਂ
ਪਤਾ ਨਹੀ ਕਿੳੁਂ ਪਰੇਸ਼ਾਨ ਹਾਂ ਮੈਂ
ਗੱਲ ਵੱਖਰੀ ਕਿ ਤੈਨੂੰ ਨਹੀਂ ਕਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ
ਮੈਨੂੰ ਵੀ ਬਹੁਤ ਚੰਗਾ ਲੱਗਦਾ ਹੈ
ੲਿੱਕ ਦੂਜੇ ਤਾੲੀਂ ਹੱਸਣਾਂ ਹਸਾੳੁਣਾ
ਰੂਹ ੲਿੱਕ ਹਾਂ ਕਹਿਕੇ ਗਲ ਨਾਲ ਲਾਵੇਂ
ਤੇ ਹੱਦੋਂ ਵੱਧ ਮੇਰੇ ਉੱਤੇ ਹੱਕ ਜਤਾੳੁਣਾ
ਤੇਰੇ ਲੲੀ ਮੈਵੀਂ ਕੁੱਝ ਕਰਨਾ ਹਾਂ ਚਹੁੰਦਾ
ਤਾਹੀਂ ਤਾਂ ਘਰ ਟਿੱਕ ਨਹੀਂ ਬਹਿੰਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ
ਤੂੰ ਹੀ ਤਾਂ ਰੌਣਕ ਹੈਂ ਵੇਹੜੇ ਦੀ
ਤੂੰ ਹੀ ਧੜਕਣ ਹੈਂ ਮੇਰੇ ਦਿਲ ਦੀ
ਵਾਕਿਫ਼ ਹੈਂ ਤੂੰ ਮੇਰੀ ਹਰ ਅਾਦਤ ਤੋਂ
ਪਰ ਤੈਨੂੰ ਕੰਮਾਂ ਤੋ ਵੇਹਲ ਨਹੀਂ ਮਿਲਦੀ
ੲਿਹ ਤਾਂ ਅਾਪੋ ਅਾਪਣਾਂ ਨਜ਼ਰੀਅਾ ਹੈ
ਕੋੲੀ ਸੋਚਦਾ ਤੇ ਕਿਸੇ ਨੂੰ ਫਰਕ ਨੲੀਂ ਪੈਂਦਾ
ਮੈਨੂੰ ਫ਼ਿਕਰ ਹੁੰਦੀ ਹੈ ਤੇਰੀ ਸੱਜਣਾਂ
ਮੈਂ ਜਦੋਂ ਵੀ ਠੀਕ ਨਹੀਂ ਰਹਿੰਦਾ